Best 100+ Punjabi Love Shayari 2025

Punjabi Love Shayari: ਪੰਜਾਬੀ ਪਿਆਰ ਦੀ ਸ਼ਾਇਰੀ ਵਿਚ ਭਾਵਨਾਵਾਂ ਦੀ ਗਹਿਰਾਈ ਅਤੇ ਸੁਨਦਰਤਾ ਦਾ ਇਕ ਅਦਵਿਤੀ ਮਿਸਾਲ ਮਿਲਦਾ ਹੈ। ਇਹ ਸ਼ਾਇਰੀ ਪ੍ਰੇਮ ਦੇ ਸਾਰੇ ਰੰਗਾਂ ਨੂੰ ਦਰਸਾਉਂਦੀ ਹੈ, ਜਦੋਂ ਤੋਂ ਨਵਾਂ ਪਿਆਰ, ਗਹਿਰੀ ਸੰਵੇਦਨਾਵਾਂ, ਜਦ ਤੋਂ ਲੰਬੇ ਸਮੇਂ ਤੋਂ ਚਲ ਰਹੇ ਪ੍ਰੇਮ ਦੇ ਕਹਾਣੇ। ਪੰਜਾਬੀ ਭਾਸ਼ਾ ਦੀ ਰਚਨਾਤਮਕ ਸ਼ਕਤੇ ਅਤੇ ਵਿਅਕਤਤਾ ਦੇ ਮਾਧਿਅਮ ਤੇ, ਇਹ ਸ਼ੇਰ ਤੁਹਾਨੂੰ ਆਪਣੇ ਪਿਆਰ ਨੂੰ ਵਿਅਕਤ ਕਰਨ ਲਈ ਇਕ ਸੁਨਦਰ ਤਰੀਕਾ ਦਿੰਦੇ ਹਨ। ਚਲੋ, ਇਨ ਸੁਨਦਰ ਸ਼ੇਰਾਂ ਦੇ ਸਾਥ ਆਪਣੇ ਪ੍ਰੇਮ ਦੇ ਕਹਾਣੇ ਸੁਣਾਓ ਅਤੇ ਆਪਣੇ ਪ੍ਰਿਯਾਂ ਨੂੰ ਆਪਣੇ ਭਾਵਨਾਵਾਂ ਨੂੰ ਦਿਖਾਓ।
Punjabi Love Shayari

ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ’ਚ ਤੂੰ ਵੱਸਦੀ !!
ਦਰਦ ਦੀ ਸ਼ਾਮ ਹੋਵੇ ਜਾਂ ਸੁੱਖ ਦਾ ਸਵੇਰਾ ਹੋਵੇ
ਸਭ ਮਨਜ਼ੂਰ ਹੈ ਮੇਨੂੰ ਸਾਥ ਬੱਸ ਤੇਰਾ ਹੋਵੇ !!

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ
ਹੈ ਛੂਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ !!
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ
ਹੁਣ ਹਰ ਸ਼ੈ 'ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !!
ਪਿਆਰ ਉਹ ਨਹੀ ਜੌ ਦੁਨਿਆ ਨੂੰ ਦਿਖਾਇਆ ਜਾਵੇ
ਪਿਆਰ ਉਹ ਹੈ ਜੌ ਦਿੱਲ ਨਾਲ ਨਿਭਾਇਆ ਜਾਵੇ !!
Punjabi Love Shayari in Punjabi

ਇੱਕ ਤੂੰ ਤੇ ਦੂਜੀ ਮੈਂ ਤੀਜਾ ਨਾ ਕੋਈ ਹੋਵੇ ਵਿਚ ਆਪਣੇ
ਪਿਆਰ ਹੀ ਪਿਆਰ ਹੋਵੇ ਕੋਈ ਭੇਦ ਨਾ ਹੋਵੇ ਵਿਚ ਆਪਣੇ !!
ਕੁੱਝ ਲੋਕ ਇਸ ਤਰਾਂ ਦਿਲ ਵਿੱਚ ਵੱਸ ਜਾਂਦੇ ਆ
ਕਿ ਜੇ ਬਾਹਰ ਕੱਡੀਏ ਤਾਂ ਜਾਨ ਨਿਕਲ ਜਾਂਦੀ ਆ !!

ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ
ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ !!
ਪਿਆਰ ਕਦੋਂ ਅਤੇ ਕਿੱਥੇ ਹੋ ਜਾਵੇ ਇਸਦਾ ਅੰਦਾਜਾ ਨਹੀ ਹੂੰਦਾ
ਇਹ ਉਹ ਘਰ ਹੈ ਜਿਸਦਾ ਦਰਵਾਜਾ ਨਹੀ ਹੂੰਦਾ !!
ਜੀਣਾ ਮਰਨਾ ਹੋਵੇ ਨਾਲ ਤੇਰੇ ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ
ਤੈਨੂੰ ਜਿੰਦਗੀ ਆਪਣੀ ਆਖ ਸਕਾਂ ਬਸ ਏਨਾ ਕੁ ਤੇਰੇ ਤੇ ਹੱਕ ਹੋਵੇ !!
Punjabi Shayari Love

ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ
ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ !!
ਜਦੋਂ ਵੀ ਮਿਲਿਆ ਕਰ ਨਜ਼ਰ ਉਠਾ ਕੇ ਮਿਲਿਆ ਕਰ
ਚੰਗਾ ਲੱਗਦਾ ਖੁਦ ਨੂੰ ਤੇਰੀਆਂ ਅੱਖਾਂ 'ਚ ਵੇਖਣਾ !!

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!
ਨਾਂ ਪੈਸੇ ਦੀ ਤਮੰਨਾ ਹੈ ਨਾਂ ਪਰੀਆ ਤੇ ਮਰਦਾ ਹਾਂ
ਓਹ ਇੱਕ ਮਾਸੂਮ ਜਹੀ ਕੁੜੀ ਹੈ ਜਿਸਨੂੰ ਪਿਆਰ ਕਰਦਾ ਹਾਂ !!
ਤੂੰ ਕੀ ਜਾਣੇ ਤੈਨੂੰ ਪਾਉਣ ਲਈ
ਅਸੀਂ ਕਿੰਨੀ ਕੀਮਤ ਉਤਾਰੀ ਆ
ਇੱਕ ਤੇਰੇ ਲਈ ਸੋਹਣਿਆ
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ !!
Punjabi Love Shayari 2 Lines

ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ
ਬੱਸ ਇੱਕੋ ਜਾਨ ਮੇਰੀ ਆ ਜੋ ਬਾਹਲੀ ਮਿਠੀ ਆ !!
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਵੇ
ਤੂੰ ਐਵੇ ਨਾਂ ਡਰਿਆ ਕਰ ਕੋਈ ਨੀ ਲੈਂਦਾ ਤੇਰੀ ਥਾਂ ਵੇ !!

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ
ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ !!
ਇਹਨਾ ਅੱਖਾ ਨੂੰ ਜਦੋ ਤੇਰਾ ਦੀਦਾਰ ਹੋ ਜਾਂਦਾ
ਪੂਰਾ ਦਿਨ ਹੀ ਤਿਉਹਾਰ ਹੋ ਜਾਂਦਾ !!
ਦੋ ਸੁਪਨੇ ਮੈ ਬਿਲਕੁਲ ਨਹੀਂ ਦੇਖਣਾ ਚਾਹੁੰਦਾ
ਇੱਕ ਤੇਰੇ ਤੋ ਦੂਰ ਹੋਣ ਦਾ ਦੁਜਾ ਤੈਨੂੰ ਖੋਣ ਦਾ !!
Punjabi Shayari Sad Love

ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀਂ ਜਾਂਦਾ
ਪਰ ਜਿੰਦਗੀ ਜੀਉਣ ਦਾ ਅੰਦਾਜ਼ ਬਦਲ ਜਾਂਦਾ !!
ਕਯਾ ਪਤਾ ਕਯਾ ਖੂਬੀ ਹੈ ਉਨਮੇ ਔਰ ਕਯਾ ਕਮੀ ਹੈ ਹਮਮੈ
ਵੋ ਹਮੇ ਅਪਨਾ ਨਹੀ ਸਕਤੇ ਹਮ ਉਨ੍ਹੇ ਭੁਲਾ ਨਹੀ ਸਕਤੇ !!

ਦਿਲ ਦੇ ਰਿਸ਼ਤੇ ਤਾਂ ਕਿਸਮਤ ਨਾਲ ਬਣਦੇ ਹੈ
ਵੈਸੇ ਮੁਲਾਕਾਤ ਤਾਂ ਹਜਾਰਾ ਨਾਲ ਹੂੰਦੀ ਹੈ !!
ਅੱਖਾਂ ਵਿੱਚ ਨੀਂਦ ਤੇ ਸੁਪਨਾ ਏ ਯਾਰ ਦਾ
ਕਦੀ ਤੇ ਅਹਿਸਾਸ ਹੋਵੇਗਾ ਉਸ ਨੂੰ ਸਾਡੇ ਪਿਆਰ ਦਾ !!
ਪੈਸੇ ਵਾਲਿਆਂ ਦੇ ਦਿਲਾਂ ਵਿਚੋਂ ਹੰਕਾਰ ਨਹੀਂ ਨਿਕਲਦਾ
ਤੇ ਗਰੀਬਾਂ ਦੇ ਦਿਲਾਂ ਵਿਚੋਂ ਪਿਆਰ ਨਹੀਂ ਨਿਕਲਦਾ !!
Att Punjabi Love Shayari

ਸੋਹਣੇਆ ਸੱਜਣਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ
ਤਾ ਸੋਂਹ ਤੇਰੀ ਸਾਨੂੰ ਜਿੰਦਗੀ ਐਣੀ ਪਿਆਰੀ ਨਾ ਹੁੰਦੀ !!
ਅਰਾਮ ਜਿਹਾ ਦੇ ਜਾਂਦਾ ਏ ਮੇਰੇ ਦਿਲ ਦੇ ਦੁੱਖੜੇ ਨੂੰ
ਸੱਜਣਾ ਵੇ ਕੀ ਆਖਾਂ ਤੇਰੇ ਹੱਸਦੇ ਮੁੱਖੜੇ ਨੂੰ !!

ਮੇਰੇ ਦਿਲ ਦਾ ਕੀ ਰਿਸ਼ਤਾ ਹੈ ਤੇਰੇ ਨਾਲ ਪਤਾ ਨਹੀਂ
ਤੇਰੇ ਨਾਮ ਤੋ ਬਿਨਾ ਧੜਕ ਦਾ ਹੀ ਨਹੀ !!
ਜਦੋ ਤੇਰੇ ਹੱਥ ਵਿੱਚ ਮੇਰਾ ਹੱਥ ਹੁੰਦਾ
ਸੋਂਹ ਰੱਬ ਦੀ ਉਹ Time ਬੜਾ ਅੱਤ ਹੁੰਦਾ !!
ਇਹਨਾਂ ਦੀ ਤੂੰ ਗੱਲ ਛੱਡ ਐਂਵੇ ਗੱਲਾਂ ਕਰਦੇ ਲੋਕ ਨੀ
ਛੱਡ ਦਾ ਨੀ ਸਾਥ ਤੇਰਾ ਭਾਂਵੇ ਆ ਜਾਵੇ ਮੌਤ ਨੀ !!
Love Shayari in Punjabi Two Lines

ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਨਾ
ਉਦੋਂ ਮੈਨੂੰ ਜ਼ਿੰਦਗੀ ਜੰਨਤ ਜਿਹੀ ਲੱਗਣ ਲੱਗ ਜਾਂਦੀ ਹੈ !!
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ !!

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ
ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ !!
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ
ਚੰਨ ਤੋਂ ਵੀ ਸੋਹਣਾ ਯਾਰ ਮੇਰੀ ਝੋਲੀ ਪਾਇਆ ਏ !!
ਪਹਿਲਾ ਤੂੰ ਚੰਗੀ ਲਗਦੀ ਸੀ
ਹੁਣ ਤੇਰੇ ਬਿਨਾ ਕੁੱਛ ਚੰਗਾ ਨਹੀਂ ਲਗਦਾ !!
Punjabi Love Shayari Copy Paste

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ !!
ਨਾਮ ਤੇ ਲਿਖਿਆ ਐ ਬਾਹਾ ਤੇ ਨਹੀਂ ਜਿਂਨਾ
ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ !!

ਪਿਆਰ ਦਾ ਕੋਈ ਰੰਗ ਨਹੀ ਹੂੰਦਾ ਫੇਰ ਵੀ ਓਹ ਰੰਗੀਨ ਹੈ
ਪਿਆਰ ਦਾ ਕੋਈ ਚੇਹਰਾ ਨਹੀ ਹੂੰਦਾ ਫੇਰਵੀ ਉਹ ਹਸੀਨ ਹੈ !!
ਰਿਸ਼ਤਾ ਤੇਰਾ ਜਾਨ ਮੇਰੀ ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ
ਤੇਰੇ ਹੱਥਾ ਵਿੱਚ ਹੱਥ ਮੇਰਾ ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ !!
ਪਿਆਰ ਤੇਰੀ ਖੂਬਸੂਰਤੀ ਦੇ ਨਾਲ ਨਹੀ ਤੇਰੇ ਕਿਰਦਾਰ ਦੇ ਨਾਲ ਹੈ
ਜੈ ਹੁਸਨ ਦੇ ਸ਼ੌਕੀਨ ਹੁੰਦੇ ਤਾਂ ਹੁਸਨ ਦੇ ਬਜਾਰ ਚਲੇ ਜਾਂਦੇ !!
Punjabi Love Shayari in Hindi

ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ !!
ਉਹ ਗੱਲਾਂ ਗੱਲਾਂ ਚ ਏਨਾ ਮੋਹ ਲੈਂਦਾ
ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ !!

ਪਤਾ ਨਹੀਂ ਕੀ ਰਿਸ਼ਤਾ ਤੇਰਾ ਤੇ ਮੇਰਾ
ਤੇਰੇ ਪੈਰਾਂ ਥੱਲੇ ਤਲੀਆਂ ਧਰਦੇ ਹਾਂ
ਪਿਆਰ ਦਾ ਤਾ ਪਤਾ ਨਹੀਂ ਕੀ ਹੁੰਦਾ
ਅਸੀਂ ਤਾਂ ਬੱਸ ਇਬਾਦਤ ਕਰਦੇ ਹਾਂ !!
ਸੱਚੇ ਪਿਆਰ ਵਿੱਚ ਮਹਿੰਗੇ ਤੋਫੀਆਂ ਦੀ ਨਹੀ
ਇੱਜਤ ਪਿਆਰ ਅਤੇ ਅਹਿਸਾਸ ਦੀ ਜਰੂਰਤ ਹੁੰਦੀ ਹੈ !!
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ
ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ !!
Bulleh Shah Love Shayari in Punjabi

ਕੋਈ ਮੁੱਲ ਨਹੀਂ ਜੱਗ ਤੇ ਰਿਸ਼ਤਿਆਂ ਦਾ
ਇਹ ਛੁੱਟਦੇ ਛੁੱਟਦੇ ਛੁੱਟ ਜਾਂਦੇ
ਕਦੀ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ
ਸਾਹ ਮੁੱਕਦੇ ਮੁੱਕਦੇ ਮੁੱਕ ਜਾਂਦੇ !!
ਬੁੱਲ੍ਹੇ ਸ਼ਾਹ ਉਹ ਕੌਣ ਹੈ ਉਤਮ ਤੇਰਾ ਯਾਰ
ਓਸੇ ਕੇ ਹਾਥ ਕੁਰਾਨ ਹੈ ਓਸੇ ਗਲ ਜ਼ੁੰਨਾਰ !!

ਬੁੱਲ੍ਹਿਆ ਇਸ਼ਕ ਸਜਣ ਦੇ ਆਏ ਕੇ ਸਾਨੂੰ ਕੀਤੋ ਸੂ ਡੂਮ
ਉਹ ਪ੍ਰਭਾ ਅਸਾਡਾ ਸਖ਼ੀ ਹੈ ਮੈਂ ਸੇਵਾ ਕਨੂੰ ਸੂਮ !!
ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਜੋਂ ਸਾਰੇ
ਤੂੰ-ਤੂੰ ਕਰਕੇ ਜਿੱਤ ਗਏ ਸੀ ਮੈਂ-ਮੈਂ ਕਰਕੇ ਹਾਰੇ !!
ਜਾਤ ਪਾਤ ਦੀ ਗੱਲ ਨਾ ਕਰ ਤੂੰ ਜਾਤ ਵੀ ਮਿੱਟੀ ਤੂੰ ਵੀ ਮਿੱਟੀ
ਜਾਤ ਸਿਰਫ ਖੁਦਾ ਦੀ ਉੱਚੀ ਬਾਕੀ ਸਬ ਮਿੱਟੀ ਮਿੱਟੀ !!
One Sided Love Shayari in Punjabi

ਕੀ ਖੱਟਿਆ ਵੇ ਅਸੀ ਪਿਆਰ ਕਰਕੇ
ਅੱਖਾਂ ਤੇਰੇ ਨਾਲ ਯਾਰਾਂ ਵੇ ਮੈਂ ਚਾਰ ਕਰਕੇ
ਤੈਨੂੰ ਦਿੱਤੀ ਏ ਜੁਬਾਨ ਆਖਰੀ ਸਾਹ ਤੱਕ ਕਰੂਗਾ ਪਿਆਰ
ਪ੍ਰੀਤ ਭਾਵੇਂ ਭੁੱਲਗੀ ਤੂੰ ਕੌਲ ਇਕਰਾਰ ਕਰਕੇ !!
ਮੈ ਅੰਬਰਾਂ ਉੱਤੇ ਟੁੱਟਿਆ ਹਾਂ ਉਹ ਤਾਰਾ
ਜੀਹਦਾ ਤੇਰੇ ਬਿਨਾਂ ਨਹੀ ਆ ਕੋਈ ਗੁਜਾਰਾ
ਤੂੰ ਇੱਕ ਵਾਰ ਸਾਡੀ ਬਣ ਕੇ ਤਾਂ ਵੇਖ ਲਾ
ਫੇਰ ਭਾਵੇ ਲਾ ਦਈ ਸਾਰੀ ਉਮਰ ਦਾ ਲਾਰਾ !!

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ
ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ !!
ਤੇਰੈ ਨਾਲ ਤੇਰੇ ਵਾਸਤੇ ਹੀ ਲੜ ਰਿਹਾ ਹਾਂ
ਪਤਾ ਨਹੀਂ ਕਿਦਾ ਦੀ ਮੋਹਬੱਤ ਕਰ ਰਿਹਾ ਹਾਂ !!
ਤੂੰ ਕਰਦਾ ਮੈਨੂੰ ਪਿਆਰ ਬੜਾ ਕਦੇ ਰੱਜ ਕੇ ਮੈਨੂੰ ਸਤਾਵੇ
ਕਰਦਾ ਕੀ ਰਹਿੰਦਾ ਕਮਲਾ ਜਿਹਾ ਮੇਨੂੰ ਰਤਾ ਸਮਝ ਨਾ ਆਵੇ !!
Punjabi Love Shayari in English

Akhan Vich Laali Chehre Te Noor
Tu Das Tenu Ki Kavan Heer Ya Hoor.
Tere Bina Zindagi Lagdi Hai Sunsaan
Tu Meri Har Khushi Tu Mera Imaan.

Man Hi Man Vich Karda Han Tuhanu Pyaar Ena
Nahi Kadey Wi Kise Ne Kise Nu Kita Hona.
Bada Zor Laya Usnu Dil Cho Kaddn Lyi Par
Sareer Kehnda Main Rooh Bina Jee Ni Skda.
Akhiyan Ch Noor Tera Hi Chamkda
Saahan Vich Tu Hi Har Pal Rang Bharda.